Magna Autosystems

ਮੈਗਨਾ ਆਟੋਸਿਸਟਮਜ਼ (Magna Autosystems) ਦੇ ਕਰਮਚਾਰੀਓ! 

ਕੀ ਤੁਹਾਨੂੰ ਪਤਾ ਹੈ ਕਿ ਖੁਦ ਆਪਣੀ ਸਟੀਲਵਰਕਰਜ਼ ਯੂਨੀਅਨ ਬਣਾ ਕੇ ਤੁਸੀਂ ਆਪਣੇ ਰੁਜ਼ਗਾਰ-ਸਥਲ ਵਿਖੇ ਅਤੇ ਆਪਣੇ ਪਰਿਵਾਰ ਲਈ ਹਾਲਾਤ ਵਿੱਚ ਫਰਕ ਪਾ ਸਕੇ ਹੋ?

CLICK HERE TO JOIN AND SIGN YOUR USW UNION CARD

ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਤੰਗ ਆ ਚੁੱਕੇ ਹੋ:

• ਤਨਖਾਹ ਵਿੱਚ ਕੋਈ ਸਾਲਾਨਾ ਵਾਧਾ ਨਹੀਂ ਭਾਵੇਂ ਕਿ ਮਹਿੰਗਾਈ ਨਾਲ ਲੱਕ ਟੁੱਟ ਰਿਹਾ ਹੈ?
• ਤੁਹਾਡੀ ਸਿਹਤ ਅਤੇ ਸਲਾਮਤੀ ਨਾਲ ਰੁਜ਼ਗਾਰ-ਸਥਲ ਵਿਖੇ ਦਾਅ’’ਤੇ ਲਾਇਆ ਜਾ ਰਿਹਾ ਹੈ?
• ਰੁਜ਼ਗਾਰ ਵਾਲੀ ਥਾਂ ਵਿਖੇ ਭਾਈ-ਭਤੀਜਾਵਾਦ, ਧੱਕੇਸ਼ਾਹੀ ਅਤੇ ਤੰਗ ਕੀਤੇ ਜਾਣ ਕਾਰਣ ਨਾਬਰਾਬਰੀ ਪੈਦਾ ਹੋਣਾ?
• ਓਵਰਟਾਈਮ ਲਾਜ਼ਮੀ ਲਾਉਣਾ ਪੈਂਦਾ ਹੈ?

ਤਾਂ ਸਮਾਂ ਆ ਗਿਆ ਹੈ ਆਪਣੀ ਖੁਦ ਦੀ ਯੂਨਾਈਟਿਡ ਸਟੀਲਵਰਕਰਜ਼ ਯੂਨੀਅਨ ਬਣਾਉਣ ਦਾ! 

ਯੂ ਐੱਸ ਡਬਲਿਊ ਯੂਨੀਅਨ ਦਾ ਫਾਇਦਾ:

ਤਾਕਤ ਵੱਧ ਗਿਣਤੀ ਵਿੱਚ ਹੁੰਦੀ ਹੈ! ਕੈਨੇਡਾ ਵਿਚਲੇ 2,25,000 ਮੌਜੂਦ ਮੈਂਬਰਾਂ, ਅਤੇ ਕੈਨੇਡਾ, ਯੂ ਐੱਸ ਏ ਅਤੇ ਕੈਰਿੱਬੀਅਨ ਵਿਚਲੇ 12 ਲੱਖ ਮੌਜੂਦਾ ਅਤੇ ਰਿਟਾਇਰ ਹੋ ਚੁੱਕੇ ਮੈਂਬਰਾਂ ਨਾਲ ਯੂਨਾਈਟਿਡ ਸਟੀਲਵਰਕਰਜ਼ ਯੂਨੀਅਨ (ਯੂ ਐੱਸ ਡਬਲਿਊ) [United Steelworkers Union (USW)]ਉੱਤਰੀ ਅਮਰੀਕਾ ਵਿੱਚ ਨਿਜੀ ਖੇਤਰ ਦੀ ਸਭ ਤੋਂ ਵੱਡੀ ਯੂਨੀਅਨ ਹੈ। ਸਟੀਲ ਅਤੇ ਲੱਕੜ ਦੇ ਕਾਰਖਾਨਿਆਂ ਤੋਂ ਲੈ ਕੇ ਗੱਡੀਆਂ ਦੇ ਨਿਰਮਾਣ ਅਤੇ ਕਾਰਖਾਨੇਦਾਰੀ ਤਕ ਯੂ ਐੱਸ ਡਬਲਿਊ ਆਰਥਿਕਤਾ ਦੇ ਹਰ ਸੈਕਟਰ ਵਿੱਚ ਮੌਜੂਦ ਹੈ।

ਸੁਰੱਖਿਅਤ ਰੁਜ਼ਗਾਰ-ਸਥਲ ਸਿਰਜਣ, ਕੰਮ-ਕਾਜ ਦੇ ਚੰਗੇਰੇ ਹਾਲਾਤ ਅਤੇ ਅਤੇ ਵੱਧ ਨਿਆਂਕਾਰੀ ਤਨਖਾਹਾਂ ਲਈ ਸੌਦੇਬਾਜ਼ੀ ਰਾਹੀਂ ਹਰ ਸਾਲ ਹਜ਼ਾਰਾਂ ਕਾਮੇ ਯੂ ਐੱਸ ਡਬਲਿਊ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰਦੇ ਹਨ। ਮੁੱਕਦੀ ਗੱਲ, ਜਿਵੇਂ ਤੁਸੀਂ ਆਪਣੇ ਕੰਮ ’ਤੇ ਸਖਤ ਮਿਹਨਤ ਕਰਦੇ ਹੋ, ਅਸੀਂ ਵੀ ਉਵੇਂ ਹੀ ਕਰਦੇ ਹਾਂ।

ਬੈੱਲਵਿਲ ਵਿਖੇ ਮੈਗਨਾ ਆਟੋਸਿਸਟਮਜ਼ (Magna Autosystems) ਦੇ ਕਰਮਚਾਰੀ ਰੁਜ਼ਗਾਰ ਦੌਰਾਨ ਆਦਰ, ਨੌਕਰੀਆਂ ਦੇ ਐਲਾਨੇ ਜਾਣ ਅਤੇ ਭਰਤੀ ਦੌਰਾਨ ਬਰਾਬਰੀ ਅਤੇ ਪਾਰਦਰਸ਼ਤਾ, ਅਤੇ ਤਨਖਾਹਾਂ ਅਤੇ ਭੱਤਿਆ ਦੇ ਮਾਮਲੇ ਵਿੱਚ ਨਿਆਂ ਦੇ ਖਾਹਿਸ਼ਮੰਦ ਅਤੇ ਹੱਕਦਾਰ ਹਨ।

ਤੁਹਾਨੂੰ “ਚਲੋ ਜੀ, ਚੱਲਦਾ ਹੈ” ਕਹਿ ਕੇ ਸਾਰਨ ਦੀ ਲੋੜ ਨਹੀਂ। ਤੁਹਾਡੀ ਵੀ ਇੱਕ ਆਵਾਜ਼ ਹੈ। ਤੁਹਾਡੇ ਨਾਲ ਕੰਮ ਕਰਨ ਵਾਲਿਆਂ ਦੀ ਵੀ ਇੱਕ ਆਵਾਜ਼ ਹੈ। ਅਤੇ ਸਾਰੇ ਕਰਮਚਾਰੀ ਜਦੋਂ ਮਿਲ ਕੇ ਆਵਾਜ਼ ਉਠਾਉਣ ਤਾਂ ਉਸਾਰੂ ਤਬਦੀਲੀਆਂ ਦੀ ਗੁੰਜਾਇਸ਼ ਹੁੰਦੀ ਹੈ।

ਯੂਨੀਅਨ ਦੇ ਮੈਂਬਰ ਹੋਣ ਦਾ ਮਤਲਬ ਹੈ ਕਿ...

ਆਪਣੇ ਰੁਜ਼ਗਾਰ-ਸਥਲ ਵਿਖੇ ਤੁਹਾਡੀ ਗੱਲ ਸੁਣੀ ਜਾਵੇਗੀ।
ਇੱਕ ਮਜ਼ਬੂਤ ਸਮੂਹਕ ਆਵਾਜ਼ ਜਿਸ ਨਾਲ ਤੁਸੀਂ ਅਤੇ ਤੁਹਾਡੇ ਸਹਿਕਰਮੀ ਮੈਨੇਜਮੈਂਟ ਨਾਲ ਬਰਾਬਰ ਦੇ ਹੋ ਕੇ ਵਰਤਦੇ ਹੋ ਅਤੇ “ਇੱਕ-ਤਰਫਾ” ਫੈਸਲੇ ਕੀਤੇ ਜਾਣ ਨੂੰ ਠੱਲ ਪਾਉਂਦੇ ਹੋ। 
ਬਿਨਾ ਭਾਈ-ਭਤੀਜਾਵਾਦ ਦੇ ਨੌਕਰੀ ਵਿੱਚ ਤਰੱਕੀਆਂ, ਤਬਾਦਲੇ, ਛਾਂਟੀਆਂ ਅਤੇ ਕੰਮ ’ਤੇ ਵਾਪਸ ਬੁਲਾਇਆ ਜਾਣਾ
ਆਪਣੇ ਸਰੋਕਾਰਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਵਿਚਾਰੇ ਅਤੇ ਹੱਲ ਕੀਤੇ ਜਾਣ ਦਾ ਰਾਹ।
ਕਾਮਿਆਂ ਲਈ ਮੁਆਵਜ਼ੇ, ਸਿਹਤ ਅਤੇ ਸਲਾਮਤੀ, ਧੱਕੇਸ਼ਾਹੀ, ਅਤੇ ਪ੍ਰੇਸ਼ਾਨ ਕੀਤੇ ਜਾਣ ਅਤੇ ਰੁਜ਼ਗਾਰ-ਸਥਲ ਦੇ ਹੋਰ ਮੁੱਦਿਆਂ ਨਾਲ ਨਿਪਟਣ ਵੇਲੇ ਹਿਮਾਇਤ ਅਤੇ ਨੁਮਾਇੰਦਗੀ।
ਰੁਜ਼ਗਾਰ-ਸਥਲ ਵਿਖੇ ਤੁਹਾਡੇ  ਹੱਕਾਂ ਦੀ ਸੁਰੱਖਿਅਤ ਅਤੇ ਹਿਫਾਜ਼ਤ ਲਈ ਲੋੜੀਂਦੀ ਸਿਖਲਾਈ ਅਤੇ ਯੂਨੀਅਨ ਦੀਆਂ ਸੇਵਾਵਾਂ ਅਤੇ ਸਾਧਨਾਂ ਤਕ ਰਸਾਈ।
ਅਨੁਸ਼ਾਸਨਕ ਕਾਰਵਾਈ ਜਾਂ ਨੌਕਰੀਓਂ ਕੱਢੇ ਜਾਣ ਦੇ ਡਰ ਬਿਨਾ ਆਪਣੀ ਗੱਲ ਕਹਿਣ ਦਾ ਹੱਕ।
• ਸਟੀਲਵਰਕਰਜ਼ ਯੂਨੀਅਨ ਮਤਲਬ ਇਸ ਦੇ ਮੈਂਬਰ – ਆਪਣੇ ਰੁਜ਼ਗਾਰ-ਸਥਲ ਵਿਖੇ ਤੁਸੀਂ ਹੀ ਯੂਨੀਅਨ ਹੋ।

ਅੱਜ ਹੈ, ਕੱਲ ਨਹੀਂ...

ਇਹ ਗੱਲ ਸੱਚ ਹੈ ਕਿ ਅਨੇਕਾਂ ਗ਼ੈਰ-ਯੂਨੀਅਨ ਕੰਪਨੀਆਂ ਮੁਕਾਬਲੇ ਦੀਆਂ ਤਨਖਾਹਾਂ, ਭੱਤੇ ਅਤੇ ਬੋਨਸ ਦਿੰਦੀਆਂ ਹਨ ਪਰ ਬਿਨਾ ਕਿਸੇ ਯੂਨੀਅਨ ਦੇ ਇਕਰਾਰਨਾਮੇ ਦੇ ਕਿਸੇ ਗੱਲ ਦੀ ਗਰੰਟੀ ਨਹੀਂ ਹੁੰਦੀ।

ਯੂਨੀਅਨ ਦਾ ਇਕਰਾਰਨਾਮਾ ਅਹਿਮ ਕਿਉਂ ਹੁੰਦਾ ਹੈ?

ਤੁਹਾਡਾ ਇਕਰਾਰਨਾਮਾ ਕਾਮਿਆਂ ਅਤੇ ਰੁਜ਼ਗਾਰ-ਦਾਤਾਵਾਂ ਦਰਮਿਆਨ ਕਾਨੂੰਨੀ ਤੌਰ ’ਤੇ ਪਾਬੰਦ ਕਰਨ ਵਾਲਾ ਇੱਕ ਦਸਤਾਵੇਜ ਹੁੰਦਾ ਹੈ। ਇਸ ਰਾਹੀਂ ਬਾਕਾਇਦਗੀ ਨਾਲ ਤਨਖਾਹਾਂ, ਭੱਤਿਆਂ ਅਤੇ ਬੋਨਸਾਂ ਵਿੱਚ ਵਾਧਿਆਂ ਦਾ ਰਾਹ ਖੁੱਲ੍ਹਦਾ ਹੈ ਅਤੇ ਤੁਹਾਡੇ ਅਤੇ ਤੁਹਾਡੇ ਸਹਿਕਰਮੀਆਂ ਲਈ ਅਹਿਮ ਹੋਰ ਮੁੱਦਿਆਂ ਜਿਵੇਂ ਨੌਕਰੀਆਂ ਦੇ ਐਲਾਨ, ਅਨਿਆਂਕਾਰੀ ਦੰਡ, ਕੰਪਨੀ ਦੀਆਂ ਨਾਜਾਇਜ਼ ਨੀਤੀਆਂ, ਸ਼ਿਫਟਾਂ ਦੇ ਕਾਰਜ-ਕ੍ਰਮ, ਸਿਹਤ ਅਤੇ ਸਲਾਮਤੀ ਅਤੇ ਹੋਰ।

ਅਕਸਰ ਪੁੱਛੇ ਜਾਂਦੇ ਸਵਾਲ:

ਕੀ ਮੈਂ ਕਾਨੂੰਨੀ ਤੌਰ ‘’ਤੇ ਯੂਨੀਅਨ ਵਿੱਚ ਸ਼ਾਮਲ ਹੋ ਸਕਦਾ ਹਾਂ? 

YES. The Ontario Labour Relations Act guarantees your right to join a union and to participate in its lawful activities. The law also gives you the right to help your coworkers join the union too.

ਕੀ ਮੈਨੂੰ ਯੂਨੀਅਨ ਬਣਾਉਣ ਵਿੱਚ ਮਦਦ ਕਰਨ ਬਦਲੇ ਮੇਰਾ ਰੁਜ਼ਗਾਰ-ਦਾਤਾ ਮੈਨੂੰ ਧਮਕਾ ਸਕਦਾ ਹੈ ਜਾਂ ਨੌਕਰੀਓਂ ਕੱਢ ਸਕਦਾ ਹੈ? 

ਨਹੀਂ! ਇੱਕ ਕੈਨੇਡੀਅਨ ਵਜੋਂ ਇਹ ਤੁਹਾਡਾ ਸੰਵਿਧਾਨਕ ਹੱਕ ਹੈ! ਕਾਨੂੰਨ ਤੁਹਾਡੀ ਹਿਫਾਜ਼ਤ ਕਰਦਾ ਹੈ ਅਤੇ ਯੂ ਐੱਸ ਡਬਲਿਊ ਇਹ ਯਕੀਨੀ ਬਣਾਉਂਦੀ ਹੈ ਕੀ ਕਾਨੂੰਨ ਦਾ ਹੱਥ ਉੱਪਰ ਰਹੇ। ਲੇਬਰ ਰਿਲੇਸ਼ਨਜ਼ ਐਕਟ ਮੁਤਾਬਕ ਤੁਹਾਡੇ ਰੁਜ਼ਗਾਰ-ਦਾਤਾ ਲਈ ਤੁਹਾਨੂੰ ਯੂ ਐੱਸ ਡਬਲਿਊ ਵਿੱਚ ਸ਼ਾਮਲ ਹੋਣ ਜਾਂ ਆਪਣੇ ਸਹਿਕਰਮੀਆਂ ਨੂੰ ਸ਼ਾਮਲ ਹੋਣ ਵਿੱਚ ਮਦਦ ਦੇਣ ਲਈ ਤੁਹਾਨੂੰ ਨੌਕਰੀਓਂ ਕੱਢਣਾ, ਮੁਅੱਤਲ ਕਰਨਾ ਜਾਂ ਕਿਸੇ ਹੋਰ ਤਰੀਕੇ ਨਾਲ ਸਜ਼ਾ ਦੇਣਾ ਗੈਰ-ਕਾਨੂੰਨੀ ਹੈ।

ਕੀ ਸਾਡੀ ਹਿਫਾਜ਼ਤ ਲਈ ਕਾਨੂੰਨ ਮੌਜੂਦ ਨਹੀਂ ਹਨ? 

ਹਾਂ! ਅਜਿਹੇ ਕਾਨੂੰਨ ਮੌਜੂਦ ਹਨ ਜਿਹੜੇ ਰੁਜ਼ਗਾਰ-ਦਾਤਾ ਵੱਲੋਂ ਪੂਰੇ ਕੀਤੇ ਜਾਣ ਵਾਲੇ ਘੱਟੋ-ਘੱਟ ਮਾਣਕ ਤੈਅ ਕਰਦੇ ਹਨ ਪਰ ਉਹ ਸਿਰਫ ਬੁਨਿਆਦੀ ਗੱਲਾਂ, ਜਿਵੇਂ ਘੱਟੋ-ਘੱਟ ਵੇਤਨ, ਤਕ ਹੀ ਸੀਮਤ ਹਨ। ਇਸ ਤੋਂ ਇਲਾਵਾ ਕਾਨੂੰਨ ਬਦਲ ਸਕਦੇ ਹਨ ਅਤੇ ਹਮੇਸ਼ਾ ਪਹਿਲਾਂ ਨਾਲੋਂ ਵਧੀਆ ਹਾਲਾਤ ਸਿਰਜਣ ਲਈ ਨਹੀਂ ਬਦਲਦੇ ...

ਖਰਚਾ ਕਿੰਨ੍ਹਾ ਹੋਵੇਗਾ? ਮੇਰੇ ਵੱਲੋਂ ਦਿੱਤੀਆਂ ਯੂਨੀਅਨ ਦੀਆਂ ਫੀਸਾਂ ਕਿੱਥੇ ਖਰਚ ਹੋਣਗੀਆਂ?

ਯੂਨੀਅਨ ਦੀਆਂ ਫੀਸਾਂ ਜਾਂ ਡਿਊਜ਼ ਕੁੱਲ ਤਨਖਾਹ ਦਾ ਸਿਰਫ 1.55% ਅਤੇ ਇਸ ਤੋਂ ਇਲਾਵਾ ਕੀਤੇ ਕੰਮ ਲਈ 2 ਸੈਂਟ ਪ੍ਰਤੀ ਘੰਟਾ ਹੁੰਦੇ ਹਨ। ਮਿਸਾਲ ਵਜੋਂ ਜੇ ਤੁਸੀਂ ਹਫਤੇ ਦੇ $1,000 ਕਮਾਉਂਦੇ ਹੋ, ਤੁਹਾਡੇ ਹਫਤੇ ਦੇ ਡਿਊਜ਼ $1,000 ਦਾ 1.55 ਪ੍ਰਤੀਸ਼ਤ ਜਾਂ $15.50 (ਅਤੇ ਕੰਮ ’ਤੇ ਲਾਏ ਹਰ ਘੰਟੇ ਲਈ 2 ਸੈਂਟ) ਬਣਦੇ ਹਨ। ਅਤੇ ਕਿਉਂਕਿ ਡਿਊਜ਼ ਨੂੰ ਤੁਸੀਂ ਟੈਕਸ ਲੱਗਣ ਵਾਲੀ ਆਮਦਨ ਵਿੱਚੋਂ ਕੱਢੇ ਜਾਂਦੇ ਹਨ, ਇਹ ਕਾਫੀ ਘੱਟ ਬਣਦੇ ਹਨ। ਸਾਡੇ ਕੈਨੇਡੀਅਨ ਮੈਂਬਰਾਂ ਦੇ ਲਾਭ ਲਈ ਡਿਊਜ਼ ਕੈਨੇਡਾ ਵਿੱਚ ਬੈਂਕ ਵਿੱਚ ਰੱਖੇ ਜਾਂਦੇ ਹਨ।

ਅਤੇ ਡਿਊਜ਼ ਤੁਹਾਨੂੰ ਉਦੋਂ ਤਕ ਨਹੀਂ ਦੇਣੇ ਪੈਣੇ ਜਦੋਂ ਤਕ ਤੁਸੀਂ ਅਤੇ ਤੁਹਾਡੇ ਸਹਿਕਰਮੀ ਵੋਟਾਂ ਪਾ ਕੇ ਯੂਨੀਅਨ ਦਾ ਪਹਿਲਾ ਇਕਰਾਰਨਾਮਾ ਮਨਜ਼ੂਰ ਨਹੀਂ ਕਰਦੇ।

ਯੂਨੀਅਨਾਂ: ਭੁਲੇਖੇ ਬਨਾਮ ਤੱਥ

ਭੁਲੇਖਾ: ਯੂਨੀਅਨਾਂ ਬਾਹਰਲੀਆਂ, ਤੀਜੀਆਂ ਧਿਰਾਂ, ਖਾਸ-ਹਿਤਾਂ ਵਾਲੇ ਦਲ ਹੁੰਦੀਆਂ ਹਨ।

ਤੱਥ: ਯੂਨੀਅਨ ਤੁਸੀਂ ਖੁਦ ਹੀ ਹੋ! ਕਾਮਿਆਂ ਵੱਲੋਂ ਆਪਣੇ ਰੁਜ਼ਗਾਰ-ਸਥਲ ਨੂੰ ਮਹਿਫੂਜ਼ ਕਰਨ ਅਤੇ ਸੁਧਾਰਨ ਹਿਤ ਆਪਣੇ ਹੱਕਾਂ ਲਈ ਖੜ੍ਹਨ ਨੂੰ ਹੀ ਯੂਨੀਅਨ ਕਹਿੰਦੇ ਹਨ। ਮਿਸਾਲ ਵਜੋਂ, ਮੈਗਨਾ ਆਟੋਸਿਸਟਮਜ਼ (Magna Autosystems) ਵਿਖੇ ਤੁਹਾਡੀ ਯੂਨੀਅਨ ਦੀ ਅਗਵਾਈ ਅਤੇ ਸੌਦੇਬਾਜ਼ੀ ਦੀ ਤੁਹਾਡੀ ਕਮੇਟੀ ਤੁਹਾਡੇ ਵੱਲੋਂ, ਕਾਮਿਆਂ ਦੇ ਤੁਹਾਡੇ ਦਲ ਵਿੱਚੋਂ, ਸੌਦੇਬਾਜ਼ੀ ਲਈ ਤੁਹਾਡੇ ਮੁੱਦੇ ਚੁੱਕਣ ਲਈ, ਲੋਕਤੰਤਰੀ ਤਰੀਕੇ ਨਾਲ ਚੁਣੀ ਜਾਂਦੀ ਹੈ।

ਭੁਲੇਖਾ: ਯੂਨੀਅਨਾਂ ਤਾਂ ਸਿਰਫ ਕਾਮਿਆਂ ਦੇ ਡਿਊਜ਼ ਚਾਹੁੰਦੀਆਂ ਹਨ।

ਤੱਥ: ਯੂਨੀਅਨ ਮੁਨਾਫਾ-ਰਹਿਤ ਅਦਾਰੇ ਹੁੰਦੇ ਹਨ। ਜਿਹੜੇ ਸੁਧਾਰ ਯੂਨੀਆਂ ਰਾਹੀਂ ਕਾਮਿਆਂ ਨੂੰ ਤਨਖਾਹਾਂ, ਭੱਤਿਆਂ ਅਤੇ ਨਿਆਂਕਾਰੀ ਸਲੂਕ ਵਿੱਚ ਮਿਲਦੇ ਹਨ, ਉਹ ਡਿਊਜ਼ ਦੇ ਖਰਚ ਤੋਂ ਕਿਤੇ ਵਧਕੇ ਹੁੰਦੇ ਹਨ। ਇਸ ਤੋਂ ਇਲਾਵਾ ਯੂਨੀਅਨਾਂ ਦੇ ਡਿਊਜ਼ ਟੈਕਸ ਲੱਗਣ ਵਾਲੀ ਆਮਦਨ ਵਿੱਚੋਂ ਕੱਢ ਦਿੱਤੇ ਜਾਂਦੇ ਹਨ। ਡਿਊਜ਼ ਰਾਹੀਂ ਇਕਰਾਰਨਾਮਿਆਂ ਦੀ ਸੌਦੇਬਾਜ਼ੀ, ਸ਼ਿਕਾਇਤਾਂ ਅਤੇ ਸਾਲਸੀਆਂ, ਮੈਂਬਰਾਂ ਦੀ ਸਿਖਲਾਈ, ਕਾਨੂੰਨੀ ਫੀਸਾਂ ਅਤੇ ਹੋਰ ਬਹੁਤ ਕੁੱਝ ਦੇ ਖਰਚੇ  ਨਿੱਕਲਦੇ ਹਨ ਤਾਂ ਕਿ ਕਾਮੇ ਨੂੰ ਇਕੱਲਿਆਂ ਹੀ ਸਭ ਕੁੱਝ ਨਾ ਕਰਨਾ ਪਵੇ।

ਭੁਲੇਖਾ: ਯੂਨੀਅਨਾਂ ਹੜਤਾਲਾਂ ਕਰਨ ਲਈ ਪੱਬਾਂ ਭਾਰ ਰਹਿੰਦੀਆਂ ਹਨ।

ਤੱਥ: ਯੂਨੀਅਨਾਂ ਇਕਰਾਰਨਾਮਿਆਂ ਲਈ ਸੌਦੇਬਾਜ਼ੀ ਕਰਦੀਆਂ ਹਨ – ਹੜਤਾਲਾਂ ਨਹੀਂ। ਦਿਲਚਸਪ ਗੱਲ ਹੈ ਕਿ ਕੈਨੇਡਾ ਵਿਚਲੇ ਸਾਂਝੇ ਇਕਰਾਰਨਾਮਿਆਂ ਵਿੱਚੋਂ 97% ਬਿਨਾ ਕਿਸੇ ਹੜਤਾਲ ਦੇ ਸਿਰੇ ਚੜ੍ਹਦੇ ਹਨ। ਦਰਅਸਲ, ਹਰ ਸਾਲ ਕਾਮਿਆਂ ਦੀਆਂ ਹੜਤਾਲਾਂ ਤੋਂ ਵੱਧ ਕੰਮ-ਕਾਜ ਤਾਂ ਰੁਜ਼ਗਾਰ-ਸਥਲਾਂ ਵਿਖੇ ਹਾਦਸਿਆਂ ਅਤੇ ਸੱਟਾਂ-ਫੇਟਾਂ ਰਾਹੀਂ ਖਰਾਬ ਹੁੰਦਾ ਹੈ।

ਭੁਲੇਖਾ: ਯੂਨੀਅਨਾਂ ਦਾ ਜ਼ਮਾਨਾ ਨਿੱਕਲ ਚੁੱਕਿਆ ਹੈ।  

ਤੱਥ: ਇਹ ਫਿਕਰਾ ਸੰਨ 1886 ਵਿੱਚ ਟੋਰੰਟੋ ਗਲੋਬ ਵੱਲੋਂ ਆਪਣੇ ਸੰਪਾਦਕੀ ਲਈ ਵਰਤਿਆ ਗਿਆ ਸੀ। ਉਦੋਂ ਤੋਂ ਲੈ ਕੇ ਯੂਨੀਅਨਾਂ ਨੇ ਪੈਨਸ਼ਨ ਯੋਜਨਾਵਾਂ, ਮੈਡੀਕਲ ਯੋਜਨਾਵਾਂ, ਅਪਾਹਜਾਂ ਦੀ ਹਿਫਾਜ਼ਤ, ਘੱਟੋ-ਘੱਟ ਤਨਖਾਹ, ਸਿਹਤ ਅਤੇ ਸਲਾਮਤੀ, ਵਿੱਦਿਅਕ ਪ੍ਰੋਗਰਾਮ, ਤਨਖਾਹਾਂ ਵਿੱਚ ਬਰਾਬਰੀ, ਛੁੱਟੀਆਂ ਅਤੇ ਛੁੱਟੀਆਂ ਦੀ ਤਨਖਾਹ, ਅਤੇ ਹੋਰ ਬਹੁਤ ਕੁੱਝ ਲਈ ਸੰਘਰਸ਼ ਲੜੇ ਅਤੇ ਜਿੱਤੇ ਹਨ। ਬਿਨਾ ਯੂਨੀਅਨਾਂ ਦੇ ਤਾਕਤ ਦਾ ਪਲੜਾ ਨਾਟਕੀ ਢੰਗ ਨਾਲ ਰੁਜ਼ਗਾਰ-ਦਾਤਾਵਾਂ ਦੀਆਂ ਇੱਛਾਵਾਂ ਅਤੇ ਫੈਸਲਿਆਂ ਦੇ ਪੱਖ ਵਿੱਚ ਭਾਰੀ ਹੋ ਜਾਵੇਗਾ।

ਭੁਲੇਖਾ: ਯੂਨੀਅਨਾਂ ਨਕੰਮਿਆਂ ਦੀ ਹਿਫਾਜ਼ਤ ਕਰਦੀਆਂ ਹਨ ... ਉਨ੍ਹਾਂ ਦੀ ਜਿਨ੍ਹਾਂ ਨੂੰ ਨੌਕਰੀਓਂ ਕੱਢਣਾ ਬਣਦਾ ਹੈ।

ਤੱਥ: ਕੋਈ ਯੂਨੀਅਨ ਇਕਰਾਰਨਾਮਾ ਕਿਸੇ ਰੁਜ਼ਗਾਰ-ਦਾਤਾ ਨੂੰ ਕਿਸੇ ਸੁਸਤ, ਨਕੰਮੇ ਜਾਂ ਲਗਾਤਾਰ ਗੈਰਹਾਜ਼ਰ ਰਹਿਣ ਜਾਂ ਲੇਟ ਆਉਣ ਵਾਲੇ ਕਾਮੇ ਨੂੰ ਕੰਮ ’ਤੇ ਲਾਈ ਰੱਖਣ ਲਈ ਨਹੀਂ ਕਹਿੰਦਾ। ਯੂਨੀਅਨ ਸਿਰਫ ਇਹ ਯਕੀਨੀ ਬਣਾਉਂਦੀ ਹੈ ਕਿ ਬਰਤਰਫੀ “ਨਿਆਂਕਾਰੀ ਕਾਰਣ” ਲਈ ਹੋਵੇ – ਹਕੀਕੀ ਕਾਰਣਾਂ ਕਰ ਕੇ – ਅਤੇ ਸਿਰਫ ਇਸ ਲਈ ਨਹੀਂ ਕਿ, ਮਿਸਾਲ ਵਜੋਂ, ਮੈਨੇਜਮੈਂਟ ਅਤੇ ਕਰਮਚਾਰੀ ਦਰਮਿਆਨ ਸ਼ਖਸੀਅਤਾਂ ਦਾ ਟਕਰਾਅ ਹੈ।

ਭੁਲੇਖਾ: ਯੂਨੀਅਨਾਂ ਦਾ ਮਤਲਬ ਰੁਜ਼ਗਾਰ-ਸਥਲ ਵਿਖੇ ਵਧੇਰੇ ਝਗੜੇ।

ਤੱਥ: ਯੂਨੀਅਨਾਂ ਅਤੇ ਮੈਨੇਜਮੈਂਟ ਇੱਕ ਦੂਜੇ ਦੇ ਵਿਰੋਧ ਵਿੱਚ ਨਹੀਂ ਖੜ੍ਹੀਆਂ ਹੁੰਦੀਆਂ - ਦੋਵਾਂ ਦਾ ਇੱਕ ਹੀ ਮਕਸਦ ਹੁੰਦਾ ਹੈ, ਕਿ ਕੰਪਨੀ ਕਾਮਯਾਬ ਰਹੇ ਅਤੇ ਕਾਮੇ ਰੁਜ਼ਗਾਰ-ਸ਼ੁਦਾ। ਯੂਨੀਅਨ ਦਾ ਇਕਰਾਰਨਾਮਾ ਕੰਪਨੀ ਅਤੇ ਕਾਮਿਆਂ ਨੂੰ ਬਰਾਬਰ ਦੀਆਂ ਧਿਰਾਂ ਵਜੋਂ ਬੈਠ ਕੇ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਵਿਚਾਰਨ ਦਾ ਮੌਕਾ ਦਿੰਦਾ ਹੈ। ਬਿਨਾ ਯੂਨੀਅਨ ਦੇ ਕਾਮਿਆਂ ਦੀ ਕੋਈ ਸੁਣਵਾਈ, ਕੋਈ ਹਿਫਾਜ਼ਤ ਨਹੀਂ ਹੁੰਦੀ ਅਤੇ ਹੱਕ ਹਮੇਸ਼ਾ ਮੈਨੇਜਮੈਂਟ ਦਾ ਹੁੰਦਾ ਹੈ।

ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਕਿ ਸਾਡੇ ਵੱਲੋਂ ਤੁਹਾਡੇ ਲਈ ਇਕੱਤਰ ਕੀਤੀ ਜਾਣਕਾਰੀ ਵੇਖੋ ਅਤੇ ਇਹ ਜਾਣੋ ਕਿ ਯੂ ਐੱਸ ਡਬਲਿਊ ਵਿੱਚ ਸ਼ਾਮਲ ਹੋ ਕੇ ਤੁਸੀਂ ਕੀ ਹਾਸਲ ਕਰ ਸਕਦੇ ਹੋ। ਯੂਨੀਅਨ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਆਪਣੀ ਖੁਦ ਦੀ ਸਟੀਲਵਰਕਰਜ਼ ਯੂਨੀਅਨ ਬਣਾਉਣ ਪ੍ਰਤੀ ਪਹਿਲਾ ਕਦਮ ਯੂਨੀਅਨ ਦੇ ਮੈਂਬਰਸ਼ਿਪ ਕਾਰਡ ਉੱਤੇ ਦਸਤਖਤ ਕਰਨਾ ਹੈ। ਤੁਸੀਂ ਇਸ ਉੱਤੇ ਆਨਲਾਈਨ – ਆਪਣੇ ਫੋਨ, ਟੈਲਬੇਟ ਜਾਂ ਕੰਪਿਊਟਰ ਤੋਂ - ਦਸਤਖਤ ਕਰ ਸਕਦੇ ਹੋ ਅਤੇ ਕਾਰਡ ਉੱਤੇ ਦਸਤਖਤ 100% ਭੇਤਦਾਰ ਤਹਿਤ ਹੁੰਦੇ ਹਨ।

ਇੱਕ ਵਾਰੀ 40% ਵਰਕਰ ਕਾਰਡਾਂ ਉੱਤੇ ਦਸਤਖਤ ਕਰ ਲੈਣ ਤਾਂ ਓਨਟੇਰੀਓ ਲੇਬਰ ਰਿਲੇਸ਼ਨਜ਼ ਬੋਰਡ ਤੁਹਾਡੇ ਵੱਲੋਂ ਯੂ ਐੱਸ ਡਬਲਿਊ ਵਿੱਚ ਸ਼ਾਮਲ ਹੋਣ YES ਕਰਨ ਵਾਸਤੇ ਇੱਕ ਵੋਟ ਪਵਾਵੇਗਾ।

ਅਸੀਂ ਤੁਹਾਨੂੰ ਹਰ ਕਦਮ ਉੱਤੇ ਜਾਣਕਾਰ ਰੱਖਾਂਗੇ।

ਕੋਈ ਸਵਾਲ? – ਸਾਡੇ ਨਾਲ ਚੈਟ ਕਰੋ! 

ਡਾਰਲੀਨ ਜਲਬਰਟ, ਯੂ ਐੱਸ ਡਬਲਿਊ ਜੱਥੇਬੰਦਕ (Darlene Jalbert, USW Organizer)
613-362-4414
djalbert@usw.ca

ਅਮੈਂਡਾ ਜ਼ਖੂਰ, ਯੂ ਐੱਸ ਡਬਲਿਊ ਜੱਥੇਬੰਦਕ (Amanda Zakhour, USW Organizer)
902-219-3544
azakhour@usw.ca

Sign your USW card below or click here.